Jump to content

Punjabi/Dictionary/ਸ

From Wikibooks, open books for an open world

ਸ਼ੇਰ ਸੁੱਤਾ ਪਿਆ ਹੈ


ਸੌ hundred ਮੈਂ ਤੁਹਾਡੇ ਤੋਂ ~ ਰੁਪਏ ਉਧਾਰ ਲਏ ਹਨ।
ਸਿਉਂਕ termites ਦਰਵਾਜੇ ਨੂੰ ~ ਖਾ ਗਈ।
ਸਾਉਣਾ sleep ਸਮੇਂ ਸਿਰ ~ ਅਤੇ ਸਮੇਂ ਸਿਰ ਜਾਗਣਾ ਸਿਹਤ ਲਈ ਅੱਛਾ ਹੈ। ~ =ਸੌਂਣਾ
ਸੁਆਹ what remains after burning fuelwood etc. ਸਾਰਾ ਮਾਲ ਸੜ ਕੇ ~ ਹੋ ਗਿਆ।
. ਸਿਆਹ black or dark ~ ਕਾਲੀ ਰਾਤ
ਸਿਆਹੀ ink ਨੀਲੀ ~
ਸਿਆਣਾ wise; old and hence wise ਸਿਆਣੇਂ ਬੰਦੇ ਦਾ ਆਖਾ ਮੰਨਣਾ ਚੰਗਾ ਹੈ।
ਸਿਆਪਾ wailing of women on somebody's death ਇਸਤਰੀਆਂ ਨੇ ਬਜੁਰਗ ਮੌਤ ਤੇ ~ ਕੀਤਾ।
ਸਿਆਲ winter ~ ਵਿੱਚ ਸੁਕੇ ਫਲ ਖਾਉ।
ਸੱਸ mother-in-law ਨੂੰਹ ~ ਦਾ ਰਿਸ਼ਤਾ ਨਾਜੁਕ ਹੁੰਦਾ ਹੈ।
ਸੰਸਾ doubt or suspicion ਉਸਦੇ ਸਾਰੇ ਸੰਸੇ ਸੱਚ ਸਾਬਤ ਹੋਏ।
ਸ਼ਿਸ਼ਟ formal or having good manners ਅੰਗਰੇਜ ਬਹੁਤ ~ ਲੋਕ ਹਨ। n ਸ਼ਿਸ਼ਟਾਚਾਰ mannerism ਸ਼ਿਸ਼ਟਾਚਾਰ ਨੂੰ ਕਦੇ ਨਹੀਂ ਭੁਲਣਾ ਚਾਹੀਦਾ।
ਸਸਤਾ cheap ਮੈਂ ਘਰ ਕਾਫੀ ~ ਖ੍ਰੀਦਿਆ ਹੈ।
ਸੁਸਤ lazy ਗਰਮੀ ਕਾਰਨ ਪਛੂ ਕਾਫੀ ~ ਹੋ ਗਏ ਸਨ।
ਸ਼ਸ਼ਤਰ weapons ਅਰਜਨ ~ ਵਿਦਿਆ ਵਿੱਚ ਮਾਹਿਰ ਸੀ।
ਸੰਸਥਾ institution or organisation ਇਹ ~ ਅੰਨ੍ਹੇ ਬੱਚਿਆਂ ਲਈ ਕੰਮ ਕਰਦੀ ਹੈ।
ਸ਼ੁਸ਼ੀਲ mild and docile
ਸਹੁੰ vow; oath ਸਿਪਾਹੀ ਨੇ ~ ਚੁੱਕੀ ਕਿ ਉਹ ਅਤੰਕੀਆਂ ਦਾ ਸਫਾਇਆ ਕਰ ਕਿ ਹੀ ਸਾਹ ਲਵੇਗਾ।
ਸਿਹਾ hare; rabbit ~ ਬਹੁਤ ਤੇਜ ਦੌੜ ਸਕਦਾ ਹੈ।
ਸੇਹ porcupine ~ ਦੇ ਸਰੀਰ ਤੇ ਤੱਕਲੇ ਇੱਸਦੇ ਬਚਾਅ ਦੇ ਕੰਮ ਆਉਦੇ ਹਨ।
ਸੂਹਾ bright red ਵਹੁਟੀ ਨੇ ਸੂਹੇ ਰੰਗ ਦੇ ਵਸਤਰ ਪਾਏ ਹਨ।
ਸਹਾਇਤਾ help ਤੁਸੀਂ ਮੇਰੀ ~ ਕਰੋ ਮੈਂ ਤੁਹਾਡੀ ਕਰਾਂਗਾ।
ਸੁਹਾਗ husband ਬਜੁਰਗ ਨੇ ਇਸਤਰੀ ਨੂੰ ਉਸਦੇ ~ ਦੀ ਲੰਬੀ ਉਮਰ ਦੀ ਅਸੀਸ ਦਿੱਤੀ।
ਸਹਿਜ natural to one's personality ~ ਹੀ ਉਸਨੇ ਸਹਾਇਤਾ ਦੀ ਪੇਸ਼ਕਸ਼ ਕਰ ਦਿੱਤੀ।
ਸਹਿਜੇ Slowly ~ ~ ਚਲੋ ਤਾਂ ਜੋ ਮੈਂ ਨਾਲ ਮਿਲ ਸਕਾਂ।
ਸੋਹਣਾ beautiful; handsome ਗੁਲਾਬ ਇੱਕ ~ ਫੁਲ ਹੈ।
ਸਾਹਿਤ literature ~ ਕਿਸੇ ਵੀ ਸੱਭਿਅਤਾ ਦਾ ਅਨਮੋਲ ਖਜਾਨਾ ਹੁੰਦਾ ਹੈ।
ਸਿਹਤ health ਤਪਦੇ ਮੌਸਮ ਵਿੱਚ ਆਪਣੀ ~ ਦਾ ਧਿਆਨ ਰੱਖਣਾ ਜਰੂਰੀ ਹੈ।
ਸਾਹਿਬ of high rank or status ਆਮ ਲੋਕ ਅਧਿਕਾਰੀਆਂ ਨੂੰ ~ ਕਹਿ ਕਿ ਪੁਕਾਰਦੇ ਹਨ।
ਸਾਹਮਣਾਂ confrontation or coming face to face ਸਭਿਰਾਅ ਵਿਖੇ ਅੰਗਰੇਜ ਅਤੇ ਸਿੱਖ ਫੌਜਾਂ ਦਾ ~ ਹੋਇਆ। see ਟਾਕਰਾ
ਸਹਿਮਣਾ be frightened; be terrified ਸੱਭ ਅਤੰਕੀ ਤੋਂ ਸਹਿਮੇ ਹੋਏ ਸੀ।
ਸੋਹਲ not hardy ਅੱਜ ਦੇ ~ ਮੁੰਡੇ ਖੇਤਾਂ ਵਿੱਚ ਕੰਮ ਕਰਨ ਜੋਗੇ ਨਹੀਂ ਹਨ।
ਸੱਕ skin of a tree ਪੁਰਾਣੇ ਲੋਕ ਕਿੱਕਰ ਦੇ ~ ਦੀ ਦਾਤਣ ਕਰ ਲੈਂਦੇ ਸਨ।
ਸ਼ੱਕ suspicion or doubt ਨਿਰਅਧਾਰ ਕਿਸੇ ਤੇ ~ ਨਹੀਂ ਕਰਨਾ ਚਾਹੀਦਾ।
ਸਾਕ relative ਵਿਆਹ ਸ਼ਾਦੀ ਵਿੱਚ ਸੱਭ ~ ਸੰਬੰਧੀ ਇਕੱਠੇ ਹੋਏ ਸਨ।
ਸੇਕ heat ਅੱਗ ~ ਕਿ ਅਸੀਂ ਠੰਡ ਚੋਂ ਬਚਾ ਕੀਤਾ।
ਸ਼ਕਾਇਤ complaint ਮੈਂਨੂੰ ਤੁਹਾਡੇ ਤੋਂ ਕੋਈ ~ ਨਹੀਂ ਹੈ।
ਸੰਕਟ crisis ~ ਸਮੇਂ ਦੋਸਤ ਮਿੱਤਰ ਕੰਮ ਆਉਂਦੇ ਹਨ।
ਸੁਕਣਾ to dry up ਧੁੱਪ ਵਿੱਚ ਕਪੜੇ ਜਲਦੀ ਸੁੱਕ ਜਾਂਦੇ ਹਨ।
ਸ਼ਿਕਾਰ prey ਸ਼ੇਰ ਨੇ ਹਿਰਨ ਦਾ ~ ਕੀਤਾ।
ਸਕਰਗੰਦੀ sweetpotato ~ ਭੁੰਨ ਕੇ ਖਾਧੀ ਜਾਂਦੀ ਹੈ।
ਸਿੱਕੜ skin; peel ਜਖਮ ਤੋਂ ~ ਉਤਰ ਗਿਆ ਸੀ। see ਸੱਕ
ਸੈਂਕੜਾ century ਸਚਿਨ ਨੇ ਟੈਸਟ ਮੈਚ ਵਿੱਚ ~ ਬਣਾਇਆ।
ਸੰਖ conch ਗੁਰਦਵਾਰੇ ਵਿੱਚ ~ ਵਜਾਇਆ ਗਿਆ।
ਸੁਖ happiness; well being ਪਰਾਹੁਣੇ ਨੇ ~ ਸਾਂਤੀ ਪੁਛੀ ਅਤੇ ਚਲਾ ਗਿਆ।
ਸਾਖ reputation ਭਾਰਤ ਅਤੇ ਚੀਨ ਨੇ ਉਦਯੋਗ ਜਗਤ ਵਿੱਚ ਚੰਗੀ ~ ਪੈਦਾ ਕੀਤੀ ਹੈ।
ਸ਼ਾਖ branch ਟੋਕਰੇ ਤੂਤ ਦੀਆਂ ਸ਼ਾਖਾਵਾਂ ਤੋਂ ਬਣੇ ਹੋਏ ਹਨ।
ਸੌਖਾ easy ਪ੍ਰਸ਼ਨ ਬਹੁਤ ~ ਸੀ। also ਸੁਖਾਲਾ
ਸੰਖਿਆ number ਦੋ ਇੱਕ ਛੋਟੀ ~ ਹੈ।
ਸੱਖਣਾ empty ਘੜਾ ~ ਸੀ। also ਖਾਲੀ
ਸੁਖਣਾ to take a vow to donate something at a religious place if somebody's paryer thereat is granted ਉਹਨਾਂ ਪੀਰ ਦੀ ਦਰਗਾਹ ਤੇ ਔਲਾਦ ਲਈ ~ ਸੁਖੀ।
ਸਿੱਖਣਾ learn ਇਹ ਕਿਤਾਬ ਪੜ੍ਹ ਕਿ ਤੁਸੀਂ ਪੰਜਾਬੀ ਸਿੱਖ ਜਾਵੋਗੇ।
ਸ਼ਿਖਰ top or summit ਅੱਠ ਦੇਸਾਂ ਦੀ ~ ਬੈਠਕ ਅਗਲੇ ਮਹੀਨੇ ਹੋਵੇਗੀ।
ਸਾਗ a dish made from mustrad plant's stems called ਗੰਦਲਾਂ; ~ ਵਿੱਚ ਮੱਖਣ ਪਾ ਕਿ ਖਾਉ।
ਸੰਗ coyness ਸੰਗੋ ਨਾ ਖੁੱਲ ਕਿ ਸਾਰੀ ਗੱਲ ਦੱਸੋ।
ਸੌਂਗੀ dried grapes ~ ਸਰਦੀਆਂ ਵਿੱਚ ਬਹੁਤ ਗੁਣਕਾਰੀ ਹੁੰਦੀ ਹੈ।
ਸੰਗੀਤ music ~ ਇੱਕ ਉਤਮ ਕਲਾ ਹੈ।
ਸੁਗਾਤ gift ਦਿਵਾਲੀ ਦੇ ਤਿਉਹਾਰ ਤੇ ਸੱਭ ਭਾਰਤੀ ਲੋਕ ਇੱਕ ਦੂਜੇ ਨੂੰ ਸੁਗਾਤਾਂ ਦਿੰਦੇ ਹਨ। also ਸੌਗਾਤ
ਸੰਗਮ confluence of rivers ਸਤਲੁਜ ਅਤੇ ਬਿਆਸ ਦਾ ਹਰੀਕੇ ਵਿਖੇ ~ ਹੁੰਦਾ ਹੈ।
ਸਾਗਰ sea; ocean ਸਿੰਧ ਦਰਿਆ ਅਰਬ ~ ਵਿੱਚ ਜਾ ਮਿਲਦੀ ਹੈ।
ਸੁੰਗੜਨਾ shrink ਸ਼ੁਰੂ ਵਿੱਚ ਕੱਪੜੇ ਧੋਂਣ ਨਾਲ ~ ਜਾਂਦੇ ਹਨ।
ਸੰਘ throat ਸ਼ੇਰ ਨੇ ਹਿਰਨ ਦਾ ~ ਘੁੱਟ ਕੇ ਉਸਨੂੰ ਮਾਰਿਆ।
ਸਿੰਘ an appendage to a male sikh's name ਗੁਰੂ ਗੋਬਿੰਦ ~ ਨੇ ਸਿੱਖਾਂ ਨੂੰ ਆਪਣੇ ਨਾਮ ਨਾਲ ~ ਜੋੜਨ ਲਈ ਆਖਿਆ।
ਸਿੰਘਾਸਨ throne ਸ਼ਾਹ ਜਹਾਨ ਤੋਂ ਬਾਅਦ ਔਰੰਗਜੇਬ ~ ਤੇ ਬੈਠਿਆ।
ਸੰਘਣਾ dense ਜੰਗਲ ਬਹੁਤ ~ ਸੀ।
ਸੁੰਘਣਾ sniff ਖੋਜੀ ਕੁਤੇ ਨੇ ਸੁੰਘ ਕੇ ਚੋਰ ਲੱਭ ਲਿਆ।
ਸਿੰਙ horn ਜਾਨਵਰਾਂ ਦੇ ਦੋ ~ ਹੁੰਦੇ ਹਨ।
ਸੱਚ truth ਓੜਕ ~ ਦੀ ਜਿੱਤ ਹੋਈ।
ਸੁਚਾ not eaten from; untouched; virgin ਉਸਨੇ ~ ਅੰਨ ਦਾਨ ਕੀਤਾ।
ਸਿੰਚਾਈ irrigation ਕਣਕ ਨੂੰ ਤਿੰਨ-ਚਾਰ ਵਾਰ ~ ਕਰਨੀ ਪੈਂਦੀ ਹੈ।
ਸੂਚਕ indicative ਕਾਲੇ ਬੱਦਲ ਸੰਭਾਵਤ ਮੀਂਹ ਦੇ ~ ਹੁੰਦੇ ਹਨ।
ਸੁਚੱਜਾ well mannered or well planned ਉਹ ਬਹੁਤ ~ ਵਿਅਕਤੀ ਹੈ।
ਸੂਚਨਾ information or news ਮੈਨੂੰ ਤੁਹਾਡੇ ਪਾਸ ਹੋਣ ਦੀ ~ ਮਿਲ ਗਈ ਹੈ।
ਸੰਚਾਰ communication ਪੰਜਾਬ ਵਿੱਚ ~ ਦੇ ਚੰਗੇ ਸਾਧਨ ਹਨ।
ਸੁਚਾਰੂ adv good ਉਸਨੇ ਸਭਾ ਦਾ ~ ਸੁਚਾਰੂ ਤਰੀਕੇ ਨਾਲ ਕੀਤਾ।
ਸੰਚਾਲਨ to conduct ਉਸਨੇ ਸਭਾ ਦਾ ~ ਸੁਚਾਰੂ ਤਰੀਕੇ ਨਾਲ ਕੀਤਾ।
ਸਾਜ instrument especially musical instrument
ਸੇਜ bed ਹੀਰ ਦੀ ~ ਤੇ ਰਾਂਝਾ ਸੁੱਤਾ ਹੋਇਆ ਸੀ।
ਸੋਜ swelling ਮੇਰੇ ਗਿੱਟੇ ਤੇ ~ ਪੈ ਗਈ ਹੈ।
ਸਾਜਿਸ conspiracy ਦਰਬਾਰੀ ਰਾਜੇ ਦੇ ਖਿਲਾਫ ~ ਕਰ ਰਹੇ ਸਨ।
ਸੱਜਣ friend ~ ਘਰ ਨਾ ਹੋਣ ਤਾਂ ਦਿਲ ਨਹੀਂ ਲਗਦਾ। see ਮਿੱਤਰ
ਸੱਜਣਾ to get decorated; to do make up ਦੁਲਹਨ ਸਜ ਕਿ ਪਤੀ ਦੇ ਘਰ ਆਈ।
ਸਿੰਜਣਾ to irrigate ਹਾਲਾਂ ਇੱਕ ਹਫਤਾ ਪਹਿਲਾਂ ਹੀ ਖੇਤ ਨੂੰ ਸਿੰਜਿਆ ਗਿਆ ਸੀ।
ਸੰਜਮ conservativity ਪਾਣੀ ਬਹੁਮੁੱਲੀ ਵਸਤੂ ਹੈ ਇਸਨੂੰ ~ ਨਾਲ ਵਰਤੋ।
ਸੱਜਰਾ fresh or recent ਫੌਜੀ ਦੇ ਜਖਮ ਹਾਲੇ ਸੱਜਰੇ ਹਨ।
ਸੇਜਲ wet ਉਹਨਾਂ ~ ਅੱਖਾਂ ਨਾਲ ਸਾਨੂੰ ਤੋਰਿਆ।
ਸੰਜੀਵਨੀ life giving ਹਨੂਮਾਨ ਪਹਾੜ ਤੋਂ ~ ਬੂਟੀ ਲੈ ਆਇਆ।
ਸਾਂਝਾ common ਸਾਰੇ ਪਰਿਵਾਰ ਦਾ ~ ਘਰ ਸੀ।
ਸੁਝਣਾ occur or strike ਮੈਨੂੰ ਇੱਕ ਤਰਕੀਬ ਸੁੱਝੀ।
ਸੁਝਾਅ hint or advice ਵਕੀਲ ਨੇ ਮੈਨੂੰ ਦਾਵਾ ਕਰਨ ਦਾ ~ ਦਿੱਤਾ ਹੈ।
ਸੱਟ 1. effect of something struk with something ਗਰਮ ਲੋਹੇ ਤੇ ~ ਮਾਰਨਾ 2. hurt ਮੈਨੂੰ ਡਿੱਗਣ ਨਾਲ ~ ਲੱਗ ਗਈ।
ਸਿੱਟਾ 1. result; ਬਹਿਸ ਦਾ ਕੋਈ ਸਿੱਟੀ ਨਾ ਨਿਕਲਿਆ। 2. wheat ear ਕਣਕ ਦਾ ~ ਟੁੱਟ ਕਿ ਹੇਠਾਂ ਡਿੱਗਿਆ ਹੋਇਆ ਸੀ।
ਸੋਟਾ stick ਉਸਨੇ ਸੋਟੇ ਨਾਲ ਸੱਪ ਮਾਰਿਆ।
ਸੁਟਣਾ to throw ਭਿਖਾਰੀ ਨੇ ਰੁਪਏ ਦਾ ਸਿੱਕਾ ਭੁੰਜੇ ਸੁੱਟ ਦਿੱਤਾ।
ਸੇਠ money lender ਕਿਸਾਨ ਨੇ ~ ਕੋਲੋ ਇੱਕ ਲੱਖ ਰੁਪਿਆਂ ਦਾ ਉਧਾਰ ਲਿਆ ਸੀ।
ਸਾਡਾ our ~ ਘਰ ਸੁੰਦਰ ਹੈ।
ਸੁੰਡ elephant's trunk ਹਾਥੀ ਨੇ ~ ਨਾਲ ਗੰਨਾ ਚੁੱਕ ਕਿ ਖਾਧਾ।
ਸੁੰਡੀ worm or insect ਕਪਾਹ ਨੂੰ ~ ਲੱਗ ਗਈ ਹੈ।
ਸੰਢ buffalo ~ ਖੇਤਾਂ ਵਿੱਚ ਹਲ ਚਲਾਉਣ ਦੇ ਕੰਮ ਆਉਂਦੀ ਹੈ।
ਸੀਣਾ sew ਦਰਜੀ ਨੇ ਕੱਪੜੇ ਸੀਂ ਦਿੱਤੇ ਸਨ। also ਸਿਉਣਾਂ
ਸੁਣਨਾ hear ਮੈਂ ਪੂਰੀ ਗੱਲ ਧਿਆਨ ਨਾਲ ਸੁਣੀ।
ਸਤ concentrate ਨਿੰਬੂ ਦਾ ਸਤ।
ਸੰਤ saint or hermit ~ ਨੇ ਬਾਣੀ ਨਾਲ ਸੱਭ ਨੂੰ ਨਿਹਾਲ ਕਰ ਦਿੱਤਾ।
ਸੱਤ seven ~ ਬੰਦੇ ਕਿਸਮਤ ਵਾਲੇ ਹੁੰਦੇ ਹਨ।

ਸਤਾਰਾਂ seventeen, ਸਤਾਈ twenty seven, ਸੈਂਤੀ thirty seven, ਸੰਤਾਲੀ forty seven, ਸਤਵੰਜਾ fifty seven, ਸਤਾਹਠ sixty seven, ਸਿਹੱਤਰ seventy six, ਸਤਾਸੀ eighty seven, ਸਤਾਨਵੇਂ ninty seven
ਸਤਾਰਵਾਂ seventeenth, ਸਤਾਈਵਾਂ twenty seventh .....
ਸੱਠ sixty, ਸੱਠਵਾਂ sixtieth, ਸੱਤਰ seventy, ਸੱਤਰਵਾਂ seventieth

ਸੂਤ thread ~ ਤੋਂ ਕਪੜਾ ਬਣਦਾ ਹੈ। see ਧਾਗਾ
ਸੀਤ cold; winter ~ ਲਹਿਰ ਨਾਲ ਕਈ ਪਛੂ ਮਰ ਗਏ।
ਸਤਾਉਣਾ irritate some one ਸਤੇ ਹੋਏ ਸਿੱਖਾਂ ਨੇ ਮੁਗਲਾਂ ਤੋਂ ਬਦਲਾ ਲੈਂਣ ਦਾ ਪ੍ਰਣ ਕੀਤਾ ਹੋਇਆ ਸੀ।
ਸੰਤਾਨ sons and daughters ਚੰਗੀ ~ ਸੁਖ ਵਾਲੀ ਹੁੰਦੀ ਹੈ। also ਔਲਾਦ
ਸਤਰ level ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ~ ਨੀਵਾਂ ਹੋ ਗਿਆ ਹੈ।
ਸੰਤਰਾ orange ~ ਇੱਕ ਗੁਣਕਾਰੀ ਫਲ ਹੈ।
ਸ਼ਤਰੂ enemy ~ ਨੂੰ ਕਦੇ ਕਮਜੋਰ ਨਾਂ ਸਮਝੋ।
ਸ਼ਤੀਰ wooden log ਇਮਾਰਤ ਵਿੱਚ ਵੱਡੇ ਵੱਡੇ ~ ਪਾਏ ਗਏ ਸਨ।
ਸੂਤਰ 1. thread see ਸੂਤ
ਸਤਰਕ alert ~ ਚੌਕੀਦਾਰ ਸੱਭ ਤੇ ਨਜਰ ਰੱਖ ਰਿਹਾ ਹੈ।
ਸ਼ੁਤਰਮੁਰਗ ostrich ~ ਦੇ ਅੰਡੇ ਵੱਡੇ ਆਕਾਰ ਦੇ ਹੁੰਦੇ ਹਨ।
ਸੱਥ court where people meet ਇਹ ਸਾਰੇ ਪੰਜਾਬੀ ~ ਨਾਲ ਸੰਬੰਧ ਰੱਖਦੇ ਹਨ।
ਸਾਥੀ companion ਇੱਕ ਅਤੰਕੀ ਮਾਰਿਆ ਗਿਆ ਪਰ ਉਸਦਾ ~ ਭੱਜਣ ਵਿੱਚ ਕਾਮਯਾਬ ਹੋ ਗਿਆ।
ਸ਼ਾਦੀ marriage ਲੜਕੇ ਅਤੇ ਲੜਕੀ ਨੇ ~ ਕਰ ਲਈ ਹੈ।
ਸ਼ੁਦਾਈ crazy ਇਹ ਲੜਕਾ ~ ਹੈ। ਸ਼ਿੱਦਤ intensity ਅਸੀਂ ਗਰਮੀ ~ ਨਾਲ ਮਹਿਸੂਸ ਕਰ ਰਹੇ ਹਾਂ।
ਸੁੰਦਰ beautiful; handsome ਗੁਲਾਬ ਇੱਕ ~ ਫੁਲ ਹੈ; ਸੁੰਦਰੀ a beautiful girl or woman
ਸੁਧ consciousness ਉਸਨੂੰ ਆਪਣੇ ਆਪ ਦੀ ~ ਨਹੀਂ ਸੀ। see ਸੁਰਤ
ਸਾਧੂ saint ~ ਭਗਤੀ ਵਿੱਚ ਲੀਨ ਸੀ।
ਸੇਧ direction ਅੱਜ ਦੇ ਨੌਜਵਾਨ ਚੰਗੀ ~ ਦੀ ਅਣਹੋਂਦ ਵਿੱਚ ਆਪਣੇਂ ਰਸਤੇ ਤੋਂ ਭਟਕ ਗਏ ਹਨ।
ਸਿੱਧਾ 1. straight ਇਹ ਰਸਤਾ ~ ਮੇਰੇ ਘਰ ਜਾਂਦਾ ਹੈ। 2. simpleton ਅੱਜ ਦੀ ਦੁਨੀਆਂ ਵਿੱਚ ਸਿੱਧਾ ਬੰਦਾ ਕਾਮਯਾਬ ਹੁੰਦਾ।
ਸੁਧਾਰ improvement ਸਜਾ ਤੋਂ ਬਾਅਦ ਉਸਦੇ ਵਰਤਾਰੇ ਵਿੱਚ ਕਾਫੀ ~ ਹੋ ਗਿਆ।
ਸੰਨ year in say christian era ਇਹ ਕਿਤਾਬ ~ 2008 ਵਿੱਚ ਲਿਖੀ ਗਈ।
ਸੀਨਾ chest ਸਿਪਾਹੀ ~ ਤਾਣ ਕਿ ਅਤੰਕੀਆਂ ਅੱਗੇ ਖੜਾ ਹੋ ਗਿਆ।
ਸੈਨਾ army ਭਾਰਤ ਕੋਲ ਇੱਕ ਮਜਬੂਤ ~ ਹੈ।
ਸੁੰਨਾ secluded or unwached ਮੈਂ ਘਰ ਕਦੇ ਵੀ ~ ਨਹੀਂ ਛੱਡਿਆ।
ਸੋਨਾ gold ਹਰ ਚਮਕਦੀ ਚੀਜ ~ ਨਹੀਂ ਹੁੰਦੀ। ਸੁਨਹਿਰਾ golden ਅਮ੍ਰਿਤਸਰ ਦਾ ਸੁਨਹਿਰਾ ਮੰਦਰ ਵਿਸ਼ਵ ਪ੍ਰਸਿੱਧ ਹੈ।
ਸੁਨਿਆਰਾ goldsmith ~ ਗਹਿਣੇਂ ਤਿਆਰ ਕਰ ਰਿਹਾ ਹੈ।
ਸੈਨਿਕ soldier ~ ਆਪਣੇ ਦੇਸ ਤੋਂ ਆਪਣੀ ਜਾਨ ਵੀ ਕੁਰਬਾਨ ਕਰਨ ਲਈ ਤਿਆਰ ਸੀ।
ਸੰਨਤ industry ਪੰਜਾਬ ਵਿੱਚ ਸੰਨਤਾਂ ਦੀ ਕਮੀ ਹੈ।
ਸੰਨਦ instrument(document/license) ਵਕੀਲ ਨੇ ਕਚਿਹਰੀ ਵਿੱਚ ਆਪਣੀ ~ ਦਿੱਤੀ।
ਸੱਪ snake ~ ਨੇ ਸਾਡੇ ਤੇ ਹਮਲਾ ਕਰ ਦਿੱਤਾ।
ਸਿੱਪੀ oyster shell ~ ਵਿੱਚੋਂ ਸੁਚੇ ਮੋਤੀ ਪੈਦਾ ਹੁੰਦੇ ਹਨ।
ਸਿਪਾਹੀ policeman ~ ਨੇ ਚੋਰ ਨੂੰ ਭੱਜਣ ਨਹੀਂ ਦਿੱਤਾ।
ਸੰਪਾਦਕ editor ~ ਲੇਖ ਲਿਖ ਰਿਹਾ ਹੈ।
ਸੰਪੰਨ complete/conclude ਵਿਆਹ ਦੀ ਰਸਮ ~ ਹੋ ਗਈ ਹੈ।
ਸੁਪਨਾ dream ਵਿਦਿਆਰਥੀ ਦਾ ਸਾਇੰਸਦਾਨ ਬਣਨ ਦਾ ~ ਹੈ।
ਸਪੇਰਾ snake charmer ~ ਨੇ ਬੀਨ ਵਜਾਈ।
ਸੰਪੂਰਣ complete ਸੱਭ ਕੰਮ ~ ਹੋ ਗਏ ਹਨ।
ਸਾਫ clean; clear ਹਮੇਸਾਂ ~ ਪਾਣੀਂ ਪੀਉ।
ਸਿਫਤ praise ਸੁੰਦਰੀ ਦੀ ਸੱਭ ਨੇ ~ ਕੀਤੀ।
ਸਫੈਦ white ਬਗਲਾ ~ ਰੰਗ ਦਾ ਪੰਛੀ ਹੁੰਦਾ ਹੈ।
ਸਫੈਦਾ poplar tree ~ ਬਹੁਤ ਉੱਚਾ ਹੋ ਚੁੱਕਾ ਹੈ।
ਸਿਫਰ zero ~ ਦੀ ਖੋਜ ਭਾਰਤ ਵਿਚ ਹੋਈ ਸੀ।
ਸੇਬ apple ~ ਦਾ ਰੰਗ ਪੂਰੀ ਤਰਾਂ ਲਾਲ ਸੀ।
ਸੇਬਾ a thread made of jute ਬੋਰੀ ਸੇਬੇ ਨਾਲ ਸਿਉਂ ਦਿੱਤੀ ਗਈ।
ਸੂਬਾ state ਪੰਜਾਬ ਭਾਰਤ ਦਾ ਇੱਕ ਖੁਸ਼ਹਾਲ ~ ਹੈ।
ਸੂਬੇਦਾਰ a rank in army hierarchy ~ ਨੇ ਬਹਾਦਰੀ ਨਾਲ ਸਿਪਾਹੀਆਂ ਦੀ ਅਗਵਾਈ ਕੀਤੀ।
ਸੰਬੰਧ relation ਹੁਣ ਭਾਰਤ ਅਤੇ ਅਮਰੀਕਾ ਦੇ ~ ਚੰਗੇ ਹੋ ਗਏ ਹਨ।
ਸੱਭ all ~ ਸਿਪਾਹੀ ਬਹਾਦਰੀ ਨਾਲ ਲੜੇ।
ਸ਼ੁਭ auspicious ਬਿੱਲੀ ਦਾ ਰਸਤੇ ਤੋਂ ਲੰਘਣਾਂ ~ ਨਹੀਂ ਮੰਨਿਆ ਜਾਂਦਾ।
ਸੱਭਿਆਚਾਰ culture ਪੰਜਾਬੀ ~ ਇੱਕ ਵਿਕਸਤ ~ ਹੈ। n ਸੱਭਿਅਤਾ civilization
ਸੰਭਾਲ conservation or keeping ਵਾਤਾਵਰਣ ਦੀ ~ ਬਹੁਤ ਜਰੂਰੀ ਹੈ। also ਸਾਂਭ ~
ਸੰਭਵ possible ਮੇਰਾ ਦਿੱਲੀ ਆਉਣਾ ~ ਨਹੀਂ ਹੈ। n ਸੰਭਾਵੀ probable ਸੰਭਾਵਨਾ possibility ਅੱਜ ਮੀਂਹ ਪੈਂਣ ਦੀ ਸੰਭਾਵਨਾ ਹੈ।
ਸਮਾਂ time ਸਮੇਂ ਨਾਲ ਹਰ ਜਖਮ ਭਰ ਜਾਂਦਾ ਹੈ।
ਸ਼ਾਮ evening ~ ਹੁੰਦਿਆਂ ਹੀ ਸਾਰੇ ਪੰਛੀ ਆਪਣੇ ਆਲ੍ਹਣਿਆਂ ਵਲ ਚਲ ਪੈਂਦੇ ਹਨ।
ਸੀਮਾਂ limit or boundry ਰੂਸ ਦੀ ~ ਯੂਰਪ ਅਤੇ ਏਸ਼ੀਆ ਵਿੱਚ ਫੈਲੀ ਹੋਈ ਹੈ।
ਸਮਾਉਣਾਂ to enter into something larger, completely dissolving one's own identity
ਸਮੱਸਿਆ problem ਇਹ ~ ਨੂੰ ਸੁਲਝਾਉਣ ਦਾ ਠੀਕ ਤਰੀਕਾ ਨਹੀਂ ਹੈ।
ਸਮੀਕਰਨ equation ਦੂਜੇ ਮਹਾਂਯੁਧ ਵਿੱਚ ਸ਼ਕਤੀ ~ ਬਦਲ ਗਏ ਸਨ।
ਸਮਕਾਲੀ contemporary ਗੁਰੂ ਨਾਨਕ ਅਤੇ ਬਾਬਰ ~ ਸਨ।
ਸਮੀਖਿਆ evaluation ਤਜਵੀਜ ਦੀ ~ ਤੋਂ ਹੀ ਇਸਦੇ ਲਾਭਾਂ ਦਾ ਠੀਕ ਪਤਾ ਲੱਗ ਸਕਦਾ ਹੈ।
ਸਮਾਗਮ function (where people gather) ~ ਬਹੁਤ ਵਧੀਆ ਸੀ।
ਸਮੱਗਰ solid ਭਾਰਤ ਤੇ ਰੂਸ ਵਿਚਕਾਰ ਇੱਕ ~ ਸਾਂਝ ਸੀ।
ਸਮੱਗਰੀ matter or goods or inventory ਸਾਰੀ ~ ਲੱਗ ਗਈ। i.e. was used
ਸਮੁੱਚਾ entire ਅੰਗਰੇਜਾਂ ਨੇ ~ ਭਾਰਤ ਆਪਣੇ ਅਧੀਨ ਕਰ ਲਿਆ ਸੀ।
ਸਮਾਜ society ~ ਵਿੱਚ ਕਈ ਬੰਧਸ਼ਾਂ ਅੰਦਰ ਰਹਿਣਾਂ ਪੈਂਦਾ ਹੈ।
ਸਮਝ understanding ਮੈਨੂੰ ਹਿਸਾਬ ਦੀ ਬਹੁਤ ਘੱਟ ~ ਹੈ।
ਸਮਝੌਤਾ agrrement or compromise ਅੰਗਰੇਜਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿੱਕਾਰ ~ ਹੋ ਗਿਆ ਸੀ।
ਸਿਮਟਣਾਂ to end ਦੱਖਣੀ ਅਫਰੀਕਾ ਦੀ ਦੂਜੀ ਪਾਰੀ ਸੌ ਦੌੜਾਂ ਵਿੱਚ ਹੀ ਸਿਮਟ ਗਈ।
ਸਿੰਮਣਾਂ ooze ਖਿਡਾਰੀ ਦੇ ਜਖਮ ਵਿੱਚੋਂ ਲਹੂ ਸਿੰਮ ਰਿਹਾ ਸੀ।
ਸੀਮਤ to be bound by or limited to ਪੰਜਾਬੀ ਦਾ ਪ੍ਰਯੋਗ ਪੰਜਾਬ ਵਿੱਚ ਹੀ ~ ਨਹੀਂ ਹੈ।
ਸਮੁੰਦਰ sea ਧਰਤੀ ਦੀ ਤਿੰਨ ਚੌਥਾਈ ਹਿੱਸਾ ~ ਹੈ।
ਸਮਾਧ a hindu mosaulium or tomb ਕਈ ਲੋਕ ਸਮਾਧਾਂ ਦੀ ਪੂਜਾ ਕਰਦੇ ਹਨ।
ਸਮਾਪਤ finish or conclude ਸਮਾਗਮ ~ ਹੋ ਗਿਆ ਹੈ।
ਸਮਰਾਟ king or emperor ਅਕਬਰ ਇੱਕ ਮਹਾਨ ~ ਸੀ।
ਸਿਮਰਣ remember god's name as a means to purify one's life ਸਿੱਖ ਧਰਮ ਵਿੱਚ ਨਾਮ ~ ਦੀ ਬਹੁਤ ਮਹੱਤਤਾ ਮੰਨੀ ਜਾਂਦੀ ਹੈ।
ਸਾਮਰਾਜ empire 19ਵੀਂ ਸਦੀ ਵਿੱਚ ਅੰਗਰੇਜ ~ ਵਿੱਚ ਸੂਰਜ ਨਹੀਂ ਸੀ ਡੁਬਦਾ।
ਸਾਮਵਾਦ imperialism 19ਵੀਂ ਸਦੀ ਵਿੱਚ ~ ਪੂਰੇ ਜੋਰਾਂ ਤੇ ਸੀ।
ਸਿਰ head ਸਿੱਖ ਆਪਣੇ ~ ਤੇ ਪੱਗ ਬੰਨਦੇ ਹਨ।
ਸੁਰ tone ਦੋਹਾਂ ਭਰਾਵਾਂ ਦੇ ਚੰਗੇ ~ ਮਿਲਦੇ ਹਨ।
ਸੂਰ pig ~ ਦੇ ਮੀਟ ਨੂੰ ਦੇਰ ਤੱਕ ਪਕਾਉਣਾ ਚਾਹੀਦਾ।
ਸੂਰਾ see ਸੂਰਮਾਂ
ਸਾਰਾ whole ਅਸੀਂ ~ ਖਾਣਾ ਖਤਮ ਕਰ ਲਿਆ ਸੀ।
ਸ਼ੇਰ lion ~ ਨੇ ਹਿਰਨ ਮਾਰ ਕੇ ਖਾ ਲਿਆ।
ਸੇਰ a measure of weight ਇੱਕ ~ ਖੰਡ, ਇੱਕ ਸੇਰ ਘਿਉ ਅਤੇ ਇੱਕ ~ ਸੂਜੀ ਦਾ ਕੜਾਹ ਪ੍ਰਸਾਦ ਤਿਆਰ ਕੀਤਾ ਗਿਆ।
ਸਰੋਂ mustard ~ ਦਾ ਸਾਗ ਅਤੇ ਮੱਕੀ ਦੀ ਰੋਟੀ ਬਹੁਤ ਸਵਾਦ ਲੱਗਦੇ ਹਨ।
ਸਾਰਸ crane(bird) ਸਾਇਬੇਰੀਅਨ ~ ਹਰ ਸਾਲ ਭਾਰਤ ਆਉਦੇ ਹਨ।
ਸਰਗਣਾਂ head of a group (often in negative sense) ਪੁਲਿਸ ਨੇ ਚੋਰਾਂ ਦਾ ~ ਪਕੜ ਲਿਆ।
ਸਰਕਣਾਂ move or displace ਪੱਟੀ ਜਖਮ ਤੋਂ ਸਰਕ ਗਈ ਸੀ।
ਸਰਕਾਰ government ਭਾਰਤ ~ ਇੱਕ ਅਗਾਂਹ ਵਧੂ ~ ਹੈ।
ਸੁਰਖ red like hot iron ਸਰਦਾਰ ਦਾ ~ ਚਿਹਰਾ ਬਹੁਤ ਡਰਾਉਣਾ ਸੀ। n ਸੁਰਖੀ ladies facial makeup
ਸੁਰਾਖ hole ਕੰਧ ਵਿੱਚ ~ ਵਿੱਚੋਂ ਬਹੁਤ ਕੁਝ ਦੇਖਿਆ ਜਾ ਸਕਦਾ ਸੀ।
ਸੁਰਾਗ to come to know of, a lead in investigation ਗੁਆਚੇ ਬੱਚੇ ਦਾ ਕੋਈ ~ ਨਹੀਂ ਲੱਗਾ।
ਸੂਰਜ sun ~ ਤੇਜੀ ਨਾਲ ਚਮਕ ਰਿਹਾ ਸੀ।
ਸ਼ਰਤ condition ਹਾਲੇ ਸਮਝੌਤੇ ਦੀਆਂ ਸ਼ਰਤਾਂ ਤਹਿ ਨਹੀਂ ਹੋਈਆਂ ਹਨ। see ਸੁਧ
ਸੁਰਤ consciousness ਉਸਨੂੰ ਆਪਣੇ ਆਪ ਦੀ ~ ਨਹੀਂ ਸੀ। i.e. was not conscious of himself
ਸੂਰਤ complexion or condition ਉਸਦੀ ~ ਵਿਗੜੀ ਹੋਈ ਸੀ।
ਸੀਰਤ one's natural conduct ਉਹ ਸੁਰਤ ਅਤੇ ਸੀਰਤ ਦੋਹਾਂ ਦਾ ਚੰਗਾ ਹੈ।
ਸਿਰਾਣਾ pillow ~ ਨਰਮ ਹੀ ਹੋਣਾ ਚਾਹੀਦਾ ਹੈ।
ਸਰਦਾਰ head ਸਿੱਖ ਫੌਜ ਦਾ ~ ਬਹਾਦਰ ਸੀ।
ਸ਼ਰਮ shame ਗਰੀਬੀ ਅੱਜ ਵੀ ਭਾਰਤ ਲਈ ~ ਦਾ ਕਾਰਨ ਬਣੀ ਹੋਈ ਹੈ।
ਸੂਰਮਾ brave man ਸਿੰਘ ਸੂਰਮੇ ਅੰਗਰੇਜਾਂ ਨੂੰ ਟੁੱਟ ਕੇ ਪੈ ਗਏ। also ਸੂਰਾ
ਸਰੀਰ body ਰੋਗੀ ਦਾ ~ ਬਹੁਤ ਗਰਮ ਹੋ ਗਿਆ ਸੀ।
ਸਮੁੱਚਾ all without exception ~ ਪਿੰਡ ਮੇਰੀ ਮਦਦ ਕਰ ਰਿਹਾ ਹੈ। see ਸਾਰਾ
ਸ੍ਰੀਮਾਨ sir ~ ਜੀ ਖਾਣਾ ਖਾ ਲਵੋ।
ਸਿਲ slate ~ ਉਪਰ ਦਾਨੀਆਂ ਦੇ ਨਾਮ ਲਿਕੇ ਹੋਏ ਹਨ।
ਸਿਲਾ tombstone
ਸਿੱਲ੍ਹ dampness ~ ਕਾਰਨ ਘਰ ਦਾ ਬੁਰਾ ਹਾਲ ਸੀ।
ਸੂਲ਼ long thorn ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ।
ਸੂਲ਼ੀ cross, device used to hang a person ਈਸਾ ਮਸੀਹ ਧਰਮ ਖਾਤਰ ~ ਤੇ ਚੜ੍ਹ ਗਏ।
ਸਾਲ year ਇੱਕ ~ ਵਿੱਚ ਇੱਕ ਜਮਾਤ ਹੀ ਪਾਸ ਹੁੰਦੀ ਹੈ।
ਸ਼ਾਲ shawl ਮੇਰੀ ~ ਗਰਮ ਹੈ। i.e. it is woolen
ਸਾਲ਼ਾ wife's brother ਉਹ ਅਤੇ ਉਸਦਾ ~ ਸਾਂਝੀਵਾਲ ਹਨ। i.e. they run partnership business
ਸਲੀਕਾ good learning ਜੀਣ ਦਾ ~ ਬੜੇ ਕੰਮ ਦੀ ਚੀਜ ਹੁੰਦੀ ਹੈ।
ਸ਼ਲੋਕ a type mystical poem's couplet ਬਾਬਾ ਫਰੀਦ ਦੇ ~ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।
ਸ਼ੁਲਕ tax or cess ਸਰਕਾਰ ਨੇ ਖਾਣ ਦੀਆਂ ਵਸਤੂਆਂ ਤੇ ~ ਘੱਟ ਕਰ ਦਿੱਤਾ ਹੈ।
ਸਲਾਖ iron bar ਕੈਦੀ ਸਲਾਖਾ ਦੀ ਪਿੱਛੇ ਪਾ ਦਿੱਤੇ ਗਏ।
ਸੁਲੱਖਣਾ some body or some thing that brings good fortune
ਸੁਲਗਣਾ ਅੱਗ ਬੁਜਾਉਣ ਤੋਂ ਬਾਅਦ ਵੀ ਸੁਲਗਦੀ ਰਹੀ।
ਸ਼ਲਾਘਾ acclaim or praise ਗਾਂਧੀ ਦੀ ਭਾਰਤ ਦੀ ਆਜਾਦੀ ਲਈ ~ ਯੋਗ ਭੂਮਿਕਾ ਸੀ।
ਸੁਲਝਾਉਣਾ solve or settle (a dispute etc.) ਦੋਨਾਂ ਧਿਰਾਂ ਨੇ ਮਿਲ ਕੇ ਝਗੜਾ ਸੁਲਝਾ ਲਿਆ ਹੈ।
ਸਲਵਾਰ a lady's bottom wear ਕੁੜਤਾ ~ ਪੰਜਾਬੀ ਔਰਤਾਂ ਦਾ ਖਾਸ ਪਹਿਰਾਵਾ ਹੈ।
ਸੇਵਾ service ਨੌਕਰ ਮਾਲਿਕ ਦੀ ~ ਵਿੱਚ ਹਾਜਰ ਸੀ।
ਸਵਾ quarter ਅਸੀਂ ~ ਦੋ ਘੰਟੇ ਬਾਅਦ ਘਰ ਨੂੰ ਚੱਲ ਪਏ।
ਸਵੇਰਾ morning ਹਰ ਰਾਤ ਇੱਕ ਨਵਾਂ ~ ਲੈ ਕਿ ਆਉਂਦੀ ਹੈ।
ਸਵਾਰ rider ~ ਨੇ ਘੋੜਾ ਤੇਜ ਦੁੜਾਇਆ।
ਸਵੱਰਗ heaven ~ ਕਿਸੇ ਨਹੀਂ ਦੇਖਿਆ।
ਸੰਵਰਨਾ to do make up ਸੱਜਣਾ ~ ਸੱਭ ਦੀ ਇੱਛਾ ਹੁੰਦੀ ਹੈ।
ਸਵੱਲਾ cheap ਇੱਥੇ ਸਾਰਾ ਸਮਾਨ ਹੀ ਬਹੁਤ ~ ਮਿਲਦਾ ਹੈ।
ਸਵਾਲ question ਸਾਰੇ ~ ਬਹੁਤ ਆਸਾਨ ਸਨ।
ਸਵਾਲੀ someone wanting something from somebody ਗੁਰੂ ਦੇ ਘਰੋਂ ਕੋਈ ~ ਨਹੀਂ ਜਾਂਦਾ।
ਸੜਕ road ~ ਦੇ ਨਿਯਮਾ ਦੀ ਪਾਲਣਾ ਕਰੋ।
ਸੜਨਾ to burn ਸਾਰਾ ਕਾਰਖਾਨਾ ਸੜ ਕਿ ਸੁਆਹ ਹੋ ਗਿਆ। to be jealous of ਉਹ ਦੋਵੇਂ ਇੱਕ ਦੂਜੇ ਦੀ ਤਰੱਕੀ ਤੋਂ ਬਹੁਤ ਸੜਦੇ ਹਨ।