Punjabi/Dictionary/ਗ

From Wikibooks, open books for an open world
Jump to navigation Jump to search

ਗਮਲਾ ਦੀ ਅੰਗਰੇਜੀ ਕੀ ਹੋਵੇਗੀ

[edit | edit source]

ਗਾਂ cow ~ ਦੁੱਧ ਲਈ ਪਾਲੀ ਜਾਂਦੀ ਹੈ।
ਗਿਆ went ਵਿਦਿਆਰਥੀ ਸਕੂਲ ~।
ਗੁਆਂਢੀ neighbour ਆਪਣੇ ਗੁਆਂਢੀਆਂ ਦੀ ਮਦਦ ਕਰਨੀ ਚਾਹੀਦਾ।
ਗਿਆਨ knowledge ~ ਹੀ ਸਕਤੀ ਹੈ।
ਗਾਇਬ missing ਬੱਚਾ ~ ਹੋ ਗਿਆ ਸੀ।
ਗਿਆਰਾਂ eleven ਨਵੰਬਰ ਮਸੀਹੀ ਸਾਲ ਦਾ ਗਿਆਰਵਾਂ ਮਹੀਨਾ ਹੈ।
ਗੁਸਾ anger ~ ਸਿਹਤ ਲਈ ਚੰਗਾ ਨਹੀਂ ਹੁੰਦਾ। ~=ਗਿਲਾ
ਗੁਸਤਾਖੀ bad conduct ਰਾਜੇ ਨੇ ਦਰਬਾਰੀ ਦੀਆਂ ਸਾਰੀਆਂ ਗੁਸਤਾਖੀਆਂ ਮੁਆਫ ਕਰ ਦਿੱਤੀਆਂ।
ਗੁਸਲਖਾਨਾ tiolet or bathroom ਸਵੇਰੇ ਸਵੇਰੇ ਗੁਸਲਖਾਨੇ ਤੋਂ ਵਿਹਲੇ ਹੋ ਜਾਣਾ ਚਾਹੀਦਾ ਹੈ।
ਗੋਹਾ cow dung ~ ਬਾਲਣ ਅਤੇ ਖੇਤਾਂ ਵਿੱਚ ਖਾਦ ਪਾਉਣ ਦੇ ਕੰਮ ਆਉਦਾ ਹੈ।
ਗਹੁ attentively ~ ਨਾਲ ਦੇਖਣ ਨਾਲ ਸੱਭ ਸਾਫ ਦਿੱਸ ਜਾਂਦਾ ਹੈ।
ਗਾਹਕ customer ਦੁਕਾਨਦਾਰ ਕਿਸੇ ~ ਨੂੰ ਵਾਪਸ ਨਹੀਂ ਜਾਣ ਦਿੰਦਾ।
ਗੁਹਾਰ appeal for help ਚਰਵਾਹੇ ਨੇ ਉਚੀ ਉਚੀ ਮਦਦ ਦੀ ~ ਲਗਾਉਣਾ ਸ਼ੁਰੂ ਕਰ ਦਿੱਤਾ।
ਗੁਗਾ snake specially the one worshiped ਭਾਰਤ ਵਿੱਚ ਗੁਗੇ ਦੀ ਪੂਜਾ ਕੀਤੀ ਜਾਂਦੀ ਹੈ।
ਗਗਨ sky =ਅਕਾਸ਼; ~ ਵਿੱਚ ਪਤੰਗਾਂ ਉਡ ਰਹੀਆਂ ਸਨ।
ਗਾਗਰ large metal container ਘੱਟ ਸਬਦਾਂ ਵਿੱਚ ਗਲ ਨੂੰ ~ ਵਿੱਚ ਸਾਗਰ ਕਹਿੰਦੇ ਹਨ।
ਗੋਂਗਲੂ turnip ~ ਸਰਦੀਆਂ ਦੀ ਸਬਜੀ ਹੈ।
ਗੋਗੜ obtrusive belly ਮੋਟੇ ਆਦਮੀ ਕੋਲੋਂ ਆਪਣੀ ~ ਨਹੀ ਸੰਭਲਦੀ ਸੀ।
ਗਿੱਚੀ backside of neck ਇੱਕ ਪਹਿਲਵਾਨ ਨੇ ਦੂਜੇ ਨੂੰ ~ ਤੋਂ ਪਕੜਾ ਲਿਆ।
ਗੁੱਛਾ bunch ਬਾਲਕ ਪੂਰਾ ਅੰਗੂਰਾਂ ਦਾ ~ ਖਾ ਗਿਆ।
ਗਜ yard ਮੇਰਾ ਘਰ 500 ਵਰਗ ~ ਵਿੱਚ ਬਣਿਆ ਹੈ।
ਗੰਜਾ bald ਬੁਢਾ ਪੂਰੀ ਤਰਾਂ ~ ਹੋ ਗਿਆ ਸੀ।
ਗੂੰਜ echo; resounding ਸ਼ੇਰ ਨੂੰ ਖੂਹ ਵਿੱਚੋਂ ਆਪਣੀ ਅਵਾਜ ਦੀ ~ ਸੁਣਾਈ ਦਿੱਤੀ।
ਗੁੰਜਾਇਸ਼ allowance for something happening or being done ਤੁਹਾਡੀ ਮਦਦ ਦੀ ਮੇਰੇ ਕੋਲ ਕੋਈ ~ ਨਹੀਂ ਹੈ।
ਗਜਬ extra ordinary ਐਡਮੰਡ ਹਿਲੇਰੀ ਦਾ ਐਵਰੈਸਟ ਦੀ ਚੋਟੀ ਤੇ ਚੜਨਾ ~ ਦੀ ਦਲੇਰੀ ਦਾ ਕਾਰਨਾਮਾ ਸੀ।
ਗਜਰਾ large bangles; ਔਰਤ ਨੇ ਮੋਟੇ ਗਜਰੇ ਪਾਏ ਹੋਏ ਸਨ।
ਗਾਜਰ carrot ~ ਮਿੱਠੀ ਹੁੰਦੀ ਹੈ।
ਗੁਜਾਰਾ subsistence ਜੰਗਲ ਵਿੱਚ ਅਸੀਂ ਫਲਾਂ ਬੂਟਿਆਂ ਤੇ ~ ਕੀਤਾ।
ਗੁਜਰਨਾ 1. pass by ਅਸੀਂ ਉਹਨਾਂ ਦੇ ਕੋਲੋ ਦੀ ਗੁਜਰੇ। 2. die ਬੁੱਢਾ ਬੰਦਾ ਸਰਦੀ ਕਾਰਨ ਗੁਜਰ ਗਿਆ।
ਗੁੱਝਾ secret; unknown ਉਸ ਕੋਲ ਕੋਈ ~ ਭੇਦ ਸੀ।
ਗੁੰਝਲ intricacy or a knot difficult to solve ਕਤਲ ਦੀ ~ ਸੁਲਝ ਚੁੱਕੀ ਹੈ।
ਗੁਟ 1. wrist ਉਸਦੇ ~ ਤੇ ਸੁੰਦਰ ਘੜੀ ਸਜੀ ਹੋਈ ਸੀ। 2. group = ਧੜਾ - ਭਾਰਤ ~ ਨਿਰਪਕਸ਼ ਦੇਸ ਹੈ।
ਗਿੱਟਾ ankle ਮੇਰੇ ਗਿੱਟੇ ਤੇ ਚੋਟ ਲੱਗ ਗਈ ਸੀ।
ਗੋਟਾ a decorative lace applied on the edge of ladies wear usually in golden or silver color ਦੁਲਹਨ ਨੇ ਗੋਟੇ ਵਾਲੀ ਚੁੰਨੀ ਲਈ ਸੀ।
ਗਟਾਰ myna ~ ਦੇ ਪੈਰ ਸੁੰਦਰ ਹੁੰਦੇ ਹਨ।
ਗਿੱਠ a measure of length from tip of thumb to the tip of little fingure when fully spread ~ ~ ਵਾਰ ਆਉਣਾ = grow fast
ਗਿੱਠਾ short; dwarf ~ ਬੰਦਾ ਬਹੁਤ ਚੁਸਤ ਸੀ।
ਗੱਠੜੀ baggage or belongings tied in a cloth ਸਾਧੂ ਦੀ ~ ਵਿੱਚ ਦੋ ਕਪੜਿਆਂ ਤੋਂ ਇਲਾਵਾ ਕੁੱਝ ਨਹੀਂ ਸੀ।
ਗੰਡਾਸਾ stick used as weapon ਸਿਪਾਹੀਆਂ ਕੋਲ ਗੰਡਾਸਿਆਂ ਤੋਂ ਬਿਨਾ ਕੁੱਝ ਨਹੀਂ ਸੀ।
ਗੱਡਣਾ drive (e.g. drive nail into wood) ਘੋੜੇ ਨੂੰ ਚਰਾਂਦ ਵਿੱਚ ਕਿੱਲਾ ਗੱਡ ਕੇ ਬੰਨ ਦਿੱਤਾ।
ਗੱਡਾ cart ਕਿਸਾਨ ਗੱਡੇ ਤੇ ਲੱਦ ਕੇ ਸਾਰਾ ਚਾਰਾ ਲੈ ਗਿਆ।
ਗੁੰਡਾ goonda; rascal ਗੁੰਡਿਆਂ ਤੋਂ ਪਰੇ ਹੀ ਰਹੋ।
ਗੱਡੀ motor vehicle ਅਸੀਂ ਰੇਲ ~ ਤੇ ਸ਼ਿਮਲਾ ਗਏ।
ਗੁਡੀ kite = ਪਤੰਗ - ਬੱਚੇ ਗੁੱਡੀਆਂ ਚੜ੍ਹਾ ਰਹੇ ਸਨ। doll; a young girl
ਗੋਡਾ knee ਮਸਜਿਦ ਵਿੱਚ ਸੱਭ ਗੋਡੇ ਟੇਕ ਕੇ ਨਮਾਜ ਪੜ੍ਹਦੇ ਹਨ।
ਗੈਂਡਾ rhinoceros ~ ਭਾਰਤ ਵਿੱਚ ਅਸਾਮ ਵਿੱਚ ਪਾਇਆ ਜਾਂਦਾ ਹੈ।
ਗੰਡੋਇਆ earth worm ਮੀਂਹ ਪੈਂਣ ਤੋਂ ਬਾਅਦ ਗੰਡੋਏ ਨਿਕਲ ਆਉਂਦੇ ਹਨ।
ਗੰਢ knot ਰੱਸੀ ਨੂੰ ਚੰਗੀ ਤਰਾਂ ~ ਮਾਰੀ ਹੋਈ ਸੀ।
ਗੰਢਾ onion ਚੋਰ ਨੂੰ ਸੌ ਗੰਢੇ ਖਾਣੇ ਪਏ।
ਗਾਣਾ 1. sing ਦੂਰੋਂ ਕੋਈ ਗੀਤ ਗਾਉਂਦਾ ਆ ਰਿਹਾ ਸੀ। 2. Song ਪੰਜਾਬੀ ਗਾਂਣੇ ਬਹੁਤ ਹਰਮਨ ਪਿਆਰੇ ਹਨ। also ਗੀਤ
ਗਿਣਤੀ count; counting ਚਰਵਾਹੇ ਨੇ ਭੇਡਾਂ ਦੀ ~ ਕਰ ਲਈ ਸੀ।
ਗੁਣ quality; property ਪਪੀਤੇ ਵਿੱਚ ਬਹੁਤ ~ ਹੁੰਦੇ ਹਨ।
ਗੁਣਾ multiple times of a quantity ਬੈਂਕ ਵਿੱਚ ਸੱਤ ਸਾਲ ਵਿੱਚ ਰਕਮ ਦੋ ~ ਹੋ ਜਾਂਦੀ ਹੈ। multiplication ਵਿਦਿਆਰਥੀ ~ ਤਕਸੀਮ ਦੇ ਸਵਾਲ ਕਰ ਰਹੇ ਸਨ।
ਗਤੀ speed ਗੱਡੀ ਤੇਜ ~ ਨਾਲ ਦੌੜ ਗਈ।
ਗੀਤ song ਪੰਜਾਬੀ ~ ਸਾਰੀ ਦੁਨੀਆਂ ਵਿੱਚ ਹਰਮਨ ਪਿਆਰੇ ਹਨ। see also ਗਾਣਾ
ਗੁਤ plaits ਕੁੜੀ ਨੇ ਸੁੰਦਰ ~ ਕੀਤੀ ਹੋਈ ਸੀ।
ਗੋਤ sub caste ਪੰਜਾਬ ਵਿੱਚ ਸਿੱਧੂ ਇੱਕ ਕਾਫੀ ਪ੍ਰਚਲਤ ~ ਹੈ।
ਗੋਤਾ n dive ਗੋਤਾਖੋਰ ਨੇ ~ ਲਗਾ ਕਿ ਡੁੱਬਦੇ ਬੱਚੇ ਨੂੰ ਬਚਾਇਆ। n ਗੋਤਾਖੋਰ = diver
ਗੱਤਾ cardboard ਜਿਲਦ ਦਾ ~ ਕਾਫੀ ਹਲਕਾ ਹੈ।
ਗੱਤਕਾ a Sikh martial art ਅਸੀਂ ਗੁਰੂ ਗੋਬਿੰਦ ਸਿੰਘ ਦੇ ਗੁਰਪੂਰਬ ਤੇ ਗਤਕਾ ਦੇਖਿਆ।
ਗਾਤਰਾ a small sabre worn by Sikhs ~ ਪਹਿਨਣਾਂ ਹਰ ਸਿੱਖ ਲਈ ਜਰੂਰੀ ਹੈ।
ਗੁਤਾਵਾ a food for cow or buffalo made by mixing floor with straw ਮੱਝ ਨੇ ਸਾਰਾ ~ ਖਾ ਲਿਆ ਸੀ।
ਗੁਥੀ a problem; a mystery; a complicated situation not easy to crack ਅਸੀਂ ਜਲਦੀ ਹੀ ~ ਸੁਲਝਾ ਲਈ।
ਗੰਦ dirt ਸਾਰੇ ਸਹਿਰ ਦਾ ~ ਇੱਥੇ ਸੁਟਿਆ ਜਾਂਦਾ ਹੈ। also ਗੰਦਗੀ
ਗੂੰਦ glue or gum ਲਿਫਾਫਾ ~ ਨਾਲ ਬੰਦ ਕੀਤਾ ਹੋਇਆ ਸੀ।
ਗੇਂਦ ball ਬੱਚੇ ~ ਨਾਲ ਖੇਡ ਰਹੇ ਸਨ।
ਗੇਂਦਾ marigold ਮੀਂਹ ਤੋਂ ਪਿੱਛੋਂ ਗੇਂਦੇ ਦਾ ਫੁੱਲ ਬਹੁਤ ਸੁੰਦਰ ਲਗ ਰਿਹਾ ਸੀ।
ਗੱਦਾ matteress ~ ਬਹੁਤ ਕੂਲਾ ਸੀ।
ਗੁੰਦਣਾ make plait ਕੁੜੀ ਦੀ ਗੁਤ ਸੁੰਦਰ ਤਰੀਕੇ ਨਾਲ ਗੁੰਦੀ ਹੋਈ ਸੀ।
ਗੱਦਾਰ traitor ~ ਹਰ ਦੇਸ ਅਤੇ ਕੌਮ ਲਈ ਖਤਰਾ ਹੁੰਦੇ ਹਨ।
ਗਦਰ revolution ~ ਲਹਿਰ ਪੰਜਾਬੀਆਂ ਦਾ ਹੰਭਲਾ ਸੀ।
ਗੰਦਲ stalk of mustard plant eaten as a vegetable ਸਰੋਂ ਦੀਆਂ ਗੰਦਲਾਂ ਦਾ ਸਾਗ ਬਹੁਤ ਸਵਾਦ ਸੀ।
ਗੰਧਕ sulpher ~ ਇੱਕ ਮਹੱਤਵਪੂਰਣ ਤੱਤ ਹੈ।
ਗੰਨਾ sugar cane ਗੰਨੇ ਤੋਂ ਗੁੜ ਅਤੇ ਖੰਡ ਬਣਦੇ ਹਨ।
ਗੁੰਨਣਾ knead ਆਟਾ ਗੁੰਨ੍ਹ ਕੇ ਰੋਟੀਆਂ ਪਕਾਈਆਂ।
ਗੱਪ a lie or a false story ਗੱਪੀ ਬਹੁਤ ਵੱਡੀਆਂ ਵੱਡੀਆਂ ਗੱਪਾਂ ਮਾਰਦਾ ਸੀ।
ਗੁਪਤ adj secret ਇਹ ਭੇਦ ਸਦਾ ਲਈ ~ ਰਹੇਗਾ।
ਗੱਫਾ in good (or large) quantity ਲੰਗਰ ਵਿੱਚ ਸੱਭ ਨੂੰ ਖੁੱਲੇ ਗੱਫੇ ਵੰਡੇ ਗਏ।
ਗੁਫਾ cave ਸ਼ੇਰ ਦੀ ~ ਵਿੱਚ ਗਿੱਦੜ ਬੈਠਾ ਸੀ।
ਗੁੰਬਦ dome ਗੁਰਦੁਆਰੇ ਦਾ ~ ਸੁਨਿਹਰੀ ਹੈ।
ਗੁਬਾਰ pent up feelings ਦੋਵਾਂ ਨੇ ਖੁਲ ਕੇ ਦਿਲ ਦੇ ~ ਕੱਢ ਲਏ।
ਗੁਬਾਰਾ baloon ਬੱਚਾ ~ ਫੁਲਾਉਣ ਦੀ ਕੋਸ਼ਿਸ਼ ਕਰ ਰੀਹਾ ਸੀ।
ਗੋਭੀ cauliflower ~ ਸਰਦੀਆਂ ਦੀ ਸਬਜੀ ਹੈ। ਪੱਤਾ ਗੋਭੀ = cabbage
ਗੱਭਰੂ young man ਗੱਭਰੂਆਂ ਨੇ ਭੰਗੜਾ ਪਾਇਆ।
ਗੰਭੀਰ serious ਰੋਗੀ ਦੀ ਹਾਲਤ ~ ਸੀ।
ਗਮ grief; sadness ~ ਵਿੱਚ ਸੱਭ ਸਾਥ ਛੱਡ ਜਾਂਦੇ ਹਨ।
ਗੁੰਮ ~ ਹੋ ਜਾਣਾ to fall silent ਦੁਰਘਟਨਾ ਤੋਂ ਬਾਅਦ ਉਹ ~ ਹੋ ਗਿਆ ਸੀ। ~ ਜਾਣਾ or ਗਵਾਚ ਜਾਣਾ to get lost ਮੇਲੇ ਵਿੱਚ ਬੱਚਾ ~ ਗਿਆ ਸੀ।
ਗੁਮਾਨ (unjustified) pride ਜੇਕਰ ਸਮਾ ਰਹਿੰਦੇ ਉਸਦਾ ~ ਨਾ ਟੁਟਿਆ ਤਾਂ ਉਹ ਜਰੂਰ ਕੁਝ ਚੰਦ ਚਾੜੇਗਾ।
ਗਮਲਾ pot (for growing plants) ਗਮਲੇ ਦੇ ਖਿੜ ਚੁੱਕੇ ਫੁਲ ਸੁੰਦਰ ਲਗ ਰਹੇ ਸਨ।
ਗਾਰ slush ਮੀਂਹ ਤੋਂ ਬਾਅਦ ਇਕੱਠੀ ਹੋਈ ~ ਕਾਰਨ ਗਲੀ ਵਿੱਚੋਂ ਲੰਘਣਾ ਔਖਾ ਸੀ।
ਗੁਰੂ teacher; a religious head ~ ਨਾਨਕ ਪਹਿਲੇ ਸਿੱਖ ਗੁਰੂ ਸਨ।
ਗੈਰ not one's own; belonging to some one else ~ ਦਾ ਕੋਈ ਅਹਿਸਾਨ ਕਿਉ ਲਵੇ।
ਗੈਰ ਹਾਜਰ absent ਵਿਦਿਆਰਥੀ ਅੱਜ ~ ਹੈ।
ਗੋਰਾ white skin color ਮੁੰਡੇ ਦਾ ਰੰਗ ਇੱਕ ਦਮ ~ ਸੀ।
ਗਰਕਣਾ get completely destroyed (usually with ਬੇੜਾ) ਹਰ ਕਿਸਮ ਦੇ ਔਗੁਣ ਕਾਰਨ ਉਸਦਾ ~ ਪੂਰੀ ਤਰ੍ਹਾਂ ਗਰਕ ਚੁਕਿਆ ਸੀ।
ਗੁਰੇਜ to keep physically away from or abstain from some thing ਹਰ ਕਿਸਮ ਦੀ ਬੁਰਾਈ ਤੋਂ ~ ਕਰਨਾ ਚਾਹੀਦਾ ਹੈ।
ਗਿਰਝ eagle; vulture ~ ਭਾਰਤ ਵਿੱਚੋਂ ਲੱਗਭਗ ਖਤਮ ਹੋ ਚੁਕੀ ਹੈ।
ਗੈਰਤ self respect ~ ਵਾਲੇ ਆਪਣੇ ਤੋਂ ਕਮਜੋਰ ਦਾ ਨੁਕਸਾਨ ਨਹੀਂ ਕਰਦੇ।
ਗੁਰੂਤਾ gravity ~ ਨਾਲ ਹਰ ਚੀਜ ਧਰਤੀ ਵਲ ਖਿੱਚੀ ਜਾਂਦੀ ਹੈ।
ਗਰਦਨ neck = ਧੌਣ; ਸਾਰਸ ਲੰਬੀ ~ ਵਾਲਾ ਪੰਛੀ ਹੈ।
ਗਰਬ pregnancy ਔਰਤ ਦੇ ~ ਵਿੱਚ ਕੁੜੀ ਪਲ਼ ਰਹੀ ਹੈ।
ਗਰੀਬ poor ~ ਵਿਅੱਕਤੀ ਦਾ ਕੋਈ ਆਦਰ ਨਹੀਂ ਕਰਦਾ।
ਗਰਾਰੀ gear (in machine or motor etc.) ਸਾਈਕਲ ਦੀ ~ ਤੋਂ ਚੇਨ ਉਤਰ ਗਈ।
ਗੱਲ੍ਹ cheek ਮੁਟਿਆਰ ਦੀਆਂ ਗੱਲ੍ਹਾਂ ਸ਼ਰਮ ਨਾਲ ਲਾਲ ਹੋ ਗਈਆਂ ਸਨ।
ਗੱਲ talk ਅਸੀਂ ਕਾਫੀ ਦੇਰ ਗੱਲਾਂ ਕਰਦੇ ਰਹੇ। ~ ਕਰਨਾ to talk
ਗਲ਼ 1. to rot ਸੇਬ ~ ਗਿਆ ਸੀ। 2. to get loose and soft due to soaking or mixing with water or other liquid ਕਿਤਾਬ ਦਾ ਸਾਰਾ ਕਾਗਜ ~ ਗਿਆ ਸੀ।
ਗਲਾ throat ~ ਖਰਾਬ ਹੋਣ ਤੇ ਗੱਲ ਕਰਨਾ ਔਖਾ ਹੋ ਜਾਂਦਾ ਹੈ। also neck
ਗੱਲਾ a shopkeeper safe to put money in ਚੋਰ ਹੱਟੀ ਦਾ ਪੂਰਾ ਗੱਲਾ ਸਾਫ ਕਰ ਗਿਆ ਸੀ।
ਗਲੀ street ਫਕੀਰ ~ ਵਿੱਚੋਂ ਲੰਘ ਗਿਆ।
ਗਾਲ੍ਹ abuse ਕਿਸੇ ਨੂੰ ~ ਨਾ ਕੱਢੋ।
ਗਿੱਲਾ wet ਮੀਂਹ ਵਿੱਚ ਮੇਰਾ ਕੋਟ ~ ਹੋ ਗਿਆ ਸੀ।
ਗਿਲਾ to have a complaint with somebody ਕੈਥਰੀਨ ਨੂੰ ਬਾਬਸ਼ਾਹ ਹੈਨਰੀ ਨਾਲ ਕੋਈ ~ ਨਹੀਂ ਸੀ।
ਗੁਲੀ 1. a piece of sugar cane to suck from ਗੰਨੇ ਦੀਆਂ ਗੁਲੀਆਂ ਬਹੁਤ ਸਵਾਦ ਲੱਗੀਆਂ। 2. a piece cut from a stick for playing ਬੱਚੇ ~ ਡੰਡਾ ਖੇਡ ਰਹੇ ਸਨ।
ਗੋਲ round; circular ਖੇਡ ਦਾ ਮੈਦਾਨ ~ ਸੀ।
ਗੋਲ਼ੀ bullet ਫੌਜੀ ਦੁਸ਼ਮਣ ਦੀ ~ ਨਾਲ ਜਖਮੀ ਹੋ ਗਿਆ ਸੀ।
ਗੋਲੀ queen's female help ਰਾਣੀ ਦੀਆਂ ਦਸ ਗੋਲੀਆਂ ਉਸਦੀ ਸੇਵਾ ਕਰਦੀਆਂ ਸਨ।
ਗੋਲਕ a steel bin for collecting donations in temples and gurdwaras ~ ਦੀ ਰੋਜਾਨਾ ਦਸ ਹਜਾਰ ਦੀ ਆਮਦਨ ਸੀ।
ਗਲੀਚਾ carpet ਬੈਠਕ ਵਿੱਚ ਸੁੰਦਰ ~ ਵਿਛਿਆ ਹੋਇਆ ਸੀ।
ਗੁਲਦਾਉਦੀ chrysanthemum ~ ਖੂਬਸੂਰਤ ਫੁਲਾਂ ਵਿੱਚੋਂ ਹੈ।
ਗੁਲਨਾਰ carnation ~ ਇੱਕ ਖੁਸ਼ਬੂਦਾਰ ਫੁਲ ਹੈ।
ਗੁਲਾਬ rose (flower) ਚੰਡੀਗੜ੍ਹ ਵਿੱਚ ਗੁਲਾਬਾਂ ਦਾ ਇੱਕ ਸੁੰਦਰ ਬਗੀਚਾ ਹੈ।
ਗੁਲਾਮ slave ਦੁਨੀਆਂ ਵਿੱਚੋਂ ਲਗਭਗ ਗੁਲਾਮੀ ਦੀ ਪ੍ਰਥਾ ਖਤਮ ਹੋ ਚੁੱਕੀ ਹੈ।
ਗੁਲਾਲ color extracted from flowers ਹੋਲੀ ਵਾਲੇ ਦਿਨ ਹਰ ਕੋਈ ਇਕ ਦੂਜੇ ਤੇ ~ ਸੁਟਦਾ ਹੈ।
ਗਾਲੜ੍ਹ squirrel ~ ਤੇਜੀ ਨਾਲ ਰੁਖਾਂ ਉਪਰ ਚੜ੍ਹ ਜਾਂਦੇ ਹਨ।
ਗਵਾਹ withness ਅਦਾਲਤ ਵਿੱਚ ~ ਮੁਕਰ ਗਿਆ।
ਗਵਾਉਣਾ to loose something ਔਰਤ ਨੇ ਆਪਣੇ ਸਾਰੇ ਗਹਿਣੇ ਗਵਾ ਲਏ।
ਗਵਾਚਣਾ ਬੱਚਾ ਮੇਲੇ ਵਿੱਚ ਗਵਾਚ ਗਿਆ। also see ਗੁੰਮ
ਗਵਾਰ an idle (usually illitrate) person ਗਵਾਰਾਂ ਨਾਲ ਬਹੁਤੀ ਬਹਿਸ ਨਾ ਕਰੋ।
ਗਵਾਰਾ an arid region plant used for edible beans as well as fodder ਰੇਤਲੀ ਜਮੀਨ ਵਿੱਚ ~ ਚੰਗਾ ਉਗਦਾ ਹੈ।
ਗਵਾਲਾ a cow rearer ~ ਹਰ ਰੋਜ ਸਾਡੇ ਘਰ ਦੁਧ ਦੇ ਕੇ ਜਾਂਦਾ ਹੈ।
ਗੜਾ hailstone (which fall during hail strom) ਗੜੇ ਪੈਣ ਨਾਲ ਸਾਰੀ ਫਸਲ ਬਰਬਾਦ ਹੋ ਗਈ।
ਗੜ੍ਹ castle ਚਮਕੌਰ ਦੇ ~ ਵਿੱਚ ਸਿੱਖਾਂ ਅਤੇ ਮੁਸਲਮਾਨਾ ਦਰਮਿਆਨ ਤਕੜੀ ਲੜਾਈ ਹੋਈ।
ਗੇੜਾ movement (specially in a circle or to and fro) ਬੱਚੇ ਦੇ ਹੱਟੀ ਤੱਕ ਹਰ ਰੋਜ ਘੱਟ ਤੋਂ ਘੱਟ ਪੰਜ ਗੇੜੇ ਲਗਦੇ ਹਨ।
ਗ੍ਹੇੜਨਾ operate by moving e.g. operate hand pump by moving its handle ਪਿਆਸੇ ਨੇ ਨਲਕਾ ਗ੍ਹੇੜਕੇ ਪਾਣੀ ਪੀਤਾ।
ਗੁੜ jaggery ਚਾਹ ਵਿੱਚ ~ ਕਾਫੀ ਪਾਇਆ ਹੋਇਆ ਸੀ।
ਗੂੜਾ dark ਮੁਟਿਆਰ ਨੇ ਗੂੜੇ ਰੰਗ ਦੇ ਕਪੜੇ ਪਾਏ ਹੋਏ ਸਨ।
ਗਸ਼ fits ਸਿਰ ਵਿੱਚ ਸੱਟ ਲਗਣ ਨਾਲ ਉਹ ~ ਖਾ ਕੇ ਡਿੱਗ ਪਿਆ।