Jump to content

Punjabi/Dictionary/ਜ

From Wikibooks, open books for an open world

ਜਾ go; pt ਗਿਆ ਵਿਦਿਆਰਥੀ ਸਕੂਲ ਗਿਆ।
ਜੀ an addage of respect ਮਾਸਟਰ ਜੀ; ਪਿਤਾ ਜੀ
ਜੇ if ਜੇ ਅਜ ਛੁਟੀ ਹੋਈ ਤਾਂ ਅਸੀਂ ਘੁੰਮਣ ਜਾਵਾਂਗੇ।
ਜੋ that who ਜੋ ਹੱਸਿਆ ਰੋਇਆ ਵੀ। = who laughed also wept.
ਜਾਇਆ borne/begotten ਮਾਂ ਜਾਇਆ = sibling
ਜਸ reputation worth pride ਮਹਾਂਰਾਜੇ ਦਾ ਜਸ ਹਰ ਕੋਈ ਗਾਉਦਾ ਸੀ। = every body praised the empror.
ਜੋਸ਼ eagerness to do something ਉਹਦੇ ਵਿੱਚ ਕੁਝ ਕਰਨ ਦਾ ਜੋਸ਼ ਸੀ।
ਜਸੂਸ spy ਜਸੂਸ ਚਲਾਕੀ ਨਾਲ ਪੁਲੀਸ ਨੂੰ ਚਕਮਾ ਦੇ ਗਿਆ।
ਜਹਾਜ 1. ship ਜਹਾਜ ਹੈਦਰਾਬਾਦ ਤੋਂ ਚੱਲਿਆ ਸੀ। 2. aeroplane
ਜਹਾਨ world ਇਸ ਜਹਾਨ ਜੋ ਆਇਆ ਉਹ ਗਿਆ ਵੀ।
ਜਹਿਰ pioson ਗੋਲੀ ਨੇ ਰਾਣੀ ਨੂੰ ਧੋਖੇ ਨਾਲ ਜਹਿਰ ਖਵਾ ਦਿਤਾ।
ਜਾਹਿਰ seen or known ਦੋਨਾ ਦਾ ਪਿਆਰ ਜੱਗ ਜਾਹਿਰ ਸੀ।
ਜਿਹੜਾ who ਇਸ ਜਹਾਨ ਵਿੱਚ ਜਿਹੜਾ ਆਇਆ ਉਹ ਗਿਆ ਵੀ।
ਜੇਕਰ if ਜੇਕਰ ਅਜ ਛੁਟੀ ਹੋਈ ਤਾਂ ਅਸੀਂ ਘੁੰਮਣ ਜਾਵਾਂਗੇ।
ਜੈਕਾਰਾ war cry or a similar cry ਸੱਭ ਨੇ ਮਿਲ ਕੇ ਜੈਕਾਰਾ ਛੱਡਿਆ।
ਜਖਮ wound ਸਿਪਾਹੀ ਦੇ ਜਖਮ ਭਰ ਗਏ ਸਨ।
ਜੋਖਮ risk ਤੇਨਜਿੰਗ ਅਤੇ ਹਿਲੇਰੀ ਨੇ ਐਵਰੈਸਟ ਤੇ ਚੜਨ ਦਾ ਜੋਖਮ ਵਾਲਾ ਕਾਰਨਾਮਾ ਕੀਤਾ।
ਜੰਗ war ਦੂਸਰਾ ਵਿਸ਼ਵ ਜੰਗ(ਯੁੱਧ) ਅਲਾਈਡ ਸਕਤੀਆਂ ਨੇ ਜਿੱਤਿਆ। also ਯੁੱਧ
ਜੋਗਾ enough for ਖਾਣਾ ਸਾਡੇ ਸੱਭ ਜੋਗਾ ਸੀ।
ਜਗਣਾ glow ਰਾਤ ਗਲੀਆਂ ਵਿੱਚ ਲਾਟੂ ਜਗ ਰਹੇ ਸਨ। also ਜਗਮਗਾਉਣਾ
ਜਾਗਣਾ rise; awaken ਸਵੇਰੇ ਜਲਦੀ ਜਾਗਣਾ ਚੰਗੀ ਆਦਤ ਹੈ।
ਜੰਗਲ jungle ਸ਼ੇਰ ਜੰਗਲ ਦਾ ਰਾਜਾ ਹੁੰਦਾ ਹੈ।
ਜਾਚ knowledge of technique to do something ਉਸਨੂੰ ਗੱਡੀ ਚਲਾਉਣ ਦੀ ਜਾਚ ਸੀ।
ਜਾਂਚ inquiry; testing ਚੰਗੀ ਤਰਾਂ ਜਾਂਚ ਕਰਨ ਤੋਂ ਬਾਅਦ ਮੈਂ ਸੱਭ ਕੁਝ ਠੀਕ ਪਾਇਆ।
ਜੱਚਣਾ 1. look smart ਲਾਲ ਕੱਪੜਿਆਂ ਵਿੱਚ ਮੁਟਿਆਰ ਚੰਗੀ ਜੱਚ ਰਹੀ ਸੀ। 2. look nice on somebody ਲਾਲ ਕੱਪੜੇ ਮੁਟਿਆਰ ਤੇ ਬਹੁਤ ਜੱਚਦੇ ਸਨ।
ਜੀਜਾ sister's husband ਜੀਜਾ ਸਾਲਾ ਬਹੁਤ ਚੰਗੇ ਦੋਸਤ ਵੀ ਸਨ।
ਜੰਜੀਰ chain ਕੁੱਤੇ ਨੂੰ ਮੋਟੀ ਜੰਜੀਰ ਪਾਈ ਹੋਈ ਸੀ।
ਜੰਜਾਲ something or somebody considered a problem ਅਸੀਂ ਉਸ ਜੰਜਾਲ ਵਿੱਚ ਫਸ ਗਏ ਸੀ।
ਜੂਝਣਾ struggle with something ਥੋੜੇ ਜਿਹੇ ਸਿਪਾਹੀ ਦੁਸਮਣ ਦੀ ਪੂਰੀ ਫੌਜ ਨਾਲ ਜੂਝ ਰਹੇ ਸਨ।
ਜਟ a thick tuft of hair ਸਾਧੂ ਦੀ ਜਟਾਂ ਲੰਬੀਆਂ ਸਨ।
ਜੱਟ a community of farmers ਜੱਟ ਇੱਕ ਅਣਖੀਲੀ ਕੌਮ ਹੈ।
ਜੁਟ group ਸਾਹਮਣੇ ਮੁਡਿੰਆਂ ਦਾ ਜੁਟ ਆ ਰਿਹਾ ਸੀ।
ਜੁਟ ਜਾਣਾ to jump into doing something ਸਾਰਾ ਪਿੰਡ ਜਖਮੀਆਂ ਦੀ ਸੇਵਾ ਵਿੱਚ ਜੁਟ ਗਿਆ।
ਜੇਠ 1. husband's elder brother ਪਹਿਲਾਂ ਔਰਤਾਂ ਜੇਠਾਂ ਤੋਂ ਘੁੰਡ ਕੱਢਦੀਆਂ ਸਨ। 2. third month of vernacular year ਜੇਠ ਦੇ ਮਹੀਨੇ ਬਹੁਤ ਗਰਮੀ ਪੈਂਦੀ ਹੈ।
ਜੂਠਾ remaining food in a container from which somebody has already eaten ਇਹ ਨਾ ਖਾਉ ਇਹ ਮੇਰਾ ਜੂਠਾ ਹੈ।
ਜਣੇ number of persons ਡਾਕੂ ਸੱਤ ਜਣੇ ਸਨ।
ਜਾਣ-ਪਹਿਚਾਣ acquintance ਸਾਡੀ ਪਹਿਲਾਂ ਤੋਂ ਹੀ ਜਾਣ-ਪਹਿਚਾਣ ਸੀ।
ਜਣਨਾ bear/beget ਅੱਜ ਕਲ੍ਹ ਆਪਣੇ ਜਣੇ ਵੀ ਆਪਣੇ ਨਹੀਂ ਬਣਦੇ।
ਜੱਤ wool or thick hair on an animal ਭੇਡ ਦੀ ਜੱਤ ਇਸਨੂੰ ਸਰਦੀ ਤੋਂ ਬਚਾਉਦੀ ਹੈ।
ਜੰਤੂ animals (often in ਜੀਵ ਜੰਤੂ) ਸੱਭ ਜੀਵ ਜੰਤੂ ਸ੍ਰਿਸਟੀ ਦੀ ਦੇਣ ਹਨ।
ਜਿੱਤ victory ਭਾਰਤ ਦੀ ਕਕ੍ਰਿਟ ਟੀਮ ਨੇ ਆਸਟ੍ਰੇਲੀਆ ਦੀ ਟੀਮ ਤੇ ਜਿੱਤ ਪ੍ਰਾਪਤ ਕੀਤੀ।
ਜੰਤਾ public ਜੰਤਾ ਸਰਕਾਰ ਤੋਂ ਬਹੁਤ ਖੁਸ਼ ਸੀ। also ਪਰਜਾ
ਜੁੱਤੀ shoe ਮੇਰੀ ਜੁੱਤੀ ਦਸ ਨੰਬਰ ਦੀ ਹੈ।
ਜੰਤਰ instrument ਵਿਗਿਆਨੀ ਆਪਣੇ ਜੰਤਰਾਂ ਨਾਲ ਪ੍ਰਯੋਗ ਕਰਦੇ ਹਨ।
ਜੰਤਰੀ a handbook of astrologer; calendar book ਨਵੇਂ ਸਾਲ ਦੀ ਜੰਤਰੀ ਹਾਲੇ ਨਹੀਂ ਛਪੀ।
ਜਿਥੇ where ਉਹ ਜਿੱਥੇ ਵੀ ਗਿਆ ਜਸ ਖੱਟ ਕਿ ਆਇਆ।
ਜੱਥਾ group of people ਜੱਥਾ ਮੰਤਰੀ ਨੂੰ ਮਿਲਿਆ।
ਜੱਥੇਦਾਰ group head ਜੱਥੇਦਾਰ ਆਪਣੇ ਸਾਥੀਆਂ ਨੂੰ ਨਾਲ ਲੈਕੇ ਸ਼ਹਿਰ ਆ ਗਿਆ।
ਜਦੋਂ when ਜਦੋਂ ਜਾਲਮ ਰਾਜਾ ਮਰਿਆ ਲੋਕਾਂ ਨੇ ਸੁਖ ਦਾ ਸਾਹ ਲਿਆ।
ਜਿਦ insistence ਬੱਚਾ ਖਿਡਾਉਣੇ ਦੀ ਜਿਦ ਕਰਨ ਲੱਗਾ।
ਜਿੰਦ soul see ਜਾਨ
ਜਿੰਦਗੀ life ਹਰ ਇੱਕ ਜਿੰਦਗੀ ਕੀਮਤੀ ਹੈ।
ਜੋਧਾ warior ਜੋਧਾ ਜੰਗ ਜਿੱਤ ਕੇ ਘਰ ਆਇਆ ਤਾਂ ਉਸਦਾ ਭਾਰੀ ਸੁਆਗਤ ਹੋਇਆ।
ਜਿਧਰ whence ਜਿਧਰ ਜਾਉ ਉਸਦੀ ਸਿਫਤ ਸੁਣਾਈ ਦਿੰਦੀ ਸੀ।
ਜਨ-ਸਾਧਾਰਨ public ਜਨ ਸਾਧਾਰਨ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ।
ਜਨ-ਸੰਖਿਆ population count ਭਾਰਤ ਦੀ ਜਨ-ਸੰਖਿਆ ਇੱਕ ਸੌ ਕਰੋੜ ਤੋਂ ਵੱਧ ਹੈ।
ਜਾਨ soul ਕਿਸੇ ਦੀ ਜਾਨ ਲੈਣਾ ਗਲਤ ਹੈ। also ਜਿੰਦ or ਜਿੰਦ ਜਾਨ
ਜਾਨਣਾ know ਭਾਰਤ ਵਿੱਚ ਜਾਨਣ ਦਾ ਹੱਕ ਇੱਕ ਕਾਨੂੰਨੀ ਅਧਿਕਾਰ ਹੈ।
ਜਨਮ birth ਬੱਚੇ ਦਾ ਜਨਮ ਪਰਿਵਾਰ ਵਾਸਤੇ ਇੱਕ ਵੱਡੀ ਖੁਸ਼ੀ ਸੀ।
ਜਨਮ-ਦਿਨ birthday ਪੰਡਿਤ ਨਹਿਰੂ ਦਾ ਜਨਮ-ਦਿਨ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ।
ਜੱਫੀ hug ਦੇਰ ਤੋਂ ਵਿਛੜੇ ਉਹ ਦੋਨੇ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲੇ।
ਜੇਬ pocket ਜੇਬ ਕਤਰਿਆਂ ਤੋਂ ਬਚ ਕੇ ਰਹੋ।
ਜੋਬਨ
ਜਾਬਰ tyrant ਜਾਬਰ ਰਾਜੇ ਦੇ ਜਬਰ ਤੋਂ ਲੋਕ ਤੰਗ ਆ ਗਏ ਸਨ।
ਜਬਰਦਸਤ of high degree or relating to extreme ਜਬਰਦਸਤ ਭੁਚਾਲ ਨੇ ਤਬਾਹੀ ਮਚਾ ਦਿੱਤੀ।
ਜਬਰਦਸਤੀ by force ਜਿਮੀਦਾਰ ਕਿਸਾਨਾ ਤੋਂ ਜਬਰਦਸਤੀ ਕਰ ਉਗਰਾਉਂਦੇ ਸਨ।
ਜੀਭ tongue ਜੀਭ ਬੋਲਣ ਦਾ ਇੱਕ ਮਹੱਤਵ ਪੂਰਣ ਅੰਗ ਹੈ।
ਜੰਮ ਜਾਣਾ freeze ਵਧੇਰੇ ਬਰਫ ਪੈਣ ਕਾਰਨ ਡੱਲ ਝੀਲ ਠੰਢ ਨਾਲ ਜੰਮ ਚੁੱਕੀ ਸੀ।
ਜੰਮਣਾ take birth ਬੱਚੇ ਦਾ ਜੰਮਣਾ ਪਰਿਵਾਰ ਵਾਸਤੇ ਇੱਕ ਵੱਡੀ ਖੁਸ਼ੀ ਸੀ।
ਜਿਮੀਦਾਰ landlord ਜਿਮੀਦਾਰ ਤਬਕੇ ਤੋਂ ਲੋਕ ਤੰਗ ਆ ਗਏ ਸਨ।
ਜਮਾਂਦਰੂ congenital or by birth ਉਹ ਜਮਾਂਦਰੂ ਅੰਨ੍ਹਾ ਨਹੀਂ ਸੀ।
ਜੇਰਾ patience ਅੱਜ ਕਲ੍ਹ ਕਿਸੇ ਕੋਲ ਜੇਰਾ ਨਹੀਂ ਹੈ।
ਜੁਰਤ dare or bravery ਕਿਸੇ ਦੀ ਚੋਰ ਨੂੰ ਪਕੜਣ ਦੀ ਜੁਰਤ ਨਾ ਹੋਈ।
ਜਰਨਾ bear with ਜੁਲਮ ਨੂੰ ਜਰਨਾ ਕਾਇਰਤਾ ਹੈ।
ਜੁਰਮ crime ਹਰ ਜੁਰਮ ਦੀ ਢੁਕਵੀਂ ਸਜਾ ਮਿਲੇਗੀ।
ਜਰੂਰੀ 1. urgent ਜਰੂਰੀ ਸਨੇਹਾ ਮਿਲਦੇ ਹੀ ਉਹ ਚਲਾ ਗਿਆ ਸੀ। 2. compulsory ਸਾਰੇ ਸਵਾਲ ਕਰਨੇ ਜਰੂਰੀ ਹਨ।
ਜਲ 1. water ਸਮੁੰਦਰੀ ਜਲ ਨਮਕੀਨ ਹੁੰਦਾ ਹੈ। 2. burn ਸਾਰੇ ਘਰ ਜਲ ਗਏ ਸਨ।
ਜੇਲ੍ਹ jail ਜੇਲ੍ਹ ਨੂੰ ਇੱਕ ਸੁਧਾਰ ਘਰ ਸਮਝਣਾਂ ਚਾਹੀਦਾ ਹੈ।
ਜਿਲਾ district ਪੰਜਾਬ ਦੇ ਹੁਣ ਵੀਹ ਜਿਲੇ ਹਨ।
ਜੁਲਾਹਾ weaver ਜੁਲਾਹੇ ਦੋ ਥਾਨ ਕੱਪੜਾ ਬੁਣਿਆ ਸੀ।
ਜਲਣਾ to burn; be jealous ਉਸਦੀ ਸਫਲਤਾ ਤੋਂ ਸੱਭ ਜਲਦੇ ਸਨ।
ਜੁਲਮ tyranny ਜੁਲਮ ਨੂੰ ਜਰਨਾ ਕਾਇਰਤਾ ਹੈ।
ਜਾਲਿਮ tyrant ਇਤਿਹਾਸ ਵਿੱਚ ਕਈ ਜਾਲਿਮ ਰਾਜਿਆਂ ਦਾ ਜਿਕਰ ਹੈ।
ਜੜ੍ਹ 1. root ਬੁਢੇ ਰੁੱਖ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਸਨ। 2. origins ਪ੍ਰਵਾਸੀਆਂ ਨੂੰ ਆਪਣੀਆਂ ਜੜ੍ਹਾਂ ਨਹੀਂ ਵਿਸਾਰਨੀਆਂ ਚਾਹੀਦੀਆਂ।
ਜੂੜਾ hair on the head tied into a knot ਔਰਤ ਦਾ ਜੂੜਾ ਕਾਫੀ ਵੱਡਾ ਸੀ।
ਜੂੜਨਾ tie something so that it can not move ਡਾਕੂਆਂ ਨੇ ਉਸਨੂੰ ਬੁਰੀ ਤਰ੍ਹਾਂ ਜੂੜਿਆ ਹੋਇਆ ਸੀ।
ਜੋੜਨਾ 1. add ਇੱਕ ਨੂੰ ਦੋ ਵਿੱਚ ਜੋੜਨ ਨਾਲ ਤਿੰਨ ਮਿਲਦਾ ਹੈ। 2. accumulate by saving ਉਸਨੇ ਕਾਫੀ ਧੰਨ ਜੋੜਿਆ ਹੋਇਆ ਸੀ।
ਜੁੜਨਾ come together ਕਾਫੀ ਭੀੜ ਜੁੜ ਚੁੱਕੀ ਸੀ।